ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਲੈਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਕਿਸਾਨ ਮਜਦੂਰ ਅਤੇ ਹੋਰ ਜਥੇਬੰਦੀਆ ਨੇ ਬੁੱਧਵਾਰ ਨੂੰ ਟਰੈਕਟਰ ਮਾਰਚ ਕੱਢਿਆ |ਇਸ ਦੌਰਾਨ ਕਿਸਾਨਾ ਨੇ ਇਸ ਸਕੀਮ ਨੂੰ ਰੱਦ ਕਰਨੇ ਦੀ ਮੰਗ ਕਰਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਜਮਕੇ ਨਾਰੇਬਾਜੀ ਕੀਤੀ |

ਡੀਸੀ ਦਫਤਰ ਅੱਗੇ ਰੋਸ਼ ਧਰਨਾ ਦਿੰਦੇ ਹੋਏ ਮੁੱਖਮੰਤਰੀ ਦੇ ਨਾਮ ਇਕਮੰਗ ਪੱਤਰ ਪ੍ਰਸ਼ਾਸ਼ਨ ਨੂੰ ਸੌਪਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਦਿਆਲਾ, ਮਹਾ ਸਿੰਘ ਰੌੜੀ ਨੇ ਕਿਹਾ ਕਿ ਇਹ ਸਕੀਮ ਕਿਸਾਨਾ ਦੀ ਜਮੀਨ ਲੁੱਟਣ ਲਈ ਬਣਾਈ ਗਈ ਹੈ | ਉਨਾ ਨੇ ਕਿਹਾ ਕਿ ਸਰਕਾਰ ਲੈਡ ਪੂਲਿੰਗ ਰਾਹੀ 65 ਹਜਾਰ ਏਕੜ ਜਮੀਨ ਲੈਣਾ ਚਾਹੁਦੀ ਹੈ | 25 ਹਜਾਰ ਦੇ ਕਰੀਬ ਕਿਸਾਨ ਤੇ ਐਨੇ ਹੀ ਲੋਕ ਜਮੀਨ ਤੇ ਨਿਰਭਰ ਹਨ | ਜਮੀਨ ਗੁਆਉਣ ਨਾਲ ਨਾ ਸਿਰਫ ਕਿਸਾਨ ਬੇਰੁਜਗਾਰ ਹੋ ਜਾਣਗੇ ਸਗੋ ਖੇਤੀ ਤੇ ਨਿਰਭਰ ਜਮੀਨ ਰਹਿਤ ਲੋਕ ਵੀ ਬੇਰੋਜਗਾਰ ਹੋ ਜਾਣਗੇ | ਸਰਕਾਰ ਬੇਰੁਜਗਾਰਾ ਦੀ ਫੌਜ ਇਕੱਠੀ ਕਰਨਾ ਚਾਹੁੰਦੀ ਹੈ | ਸਰਕਾਰ ਕਿਸਾਨਾ ਤੋ ਇਕ ਏਕੜ ਜਮੀਨ ( 4840 ਗਜ) ਲਵੇਗੀ ਤੇ ਸਿਰਫ 1200 ਗਜ ਵਾਪਸ ਕਰੇਗੀ | 2012 ਵਿੱਚ ਸਰਕਾਰ ਨੇ ਲੈਡ ਪੂਲਿੰਗ ਰਾਹੀ ਮੁਹਾਲੀ ਦੇ ਕਿਸਾਨਾ ਤੋ ਜਮੀਨ ਵੀ ਐਕਵਾਇਰ ਕੀਤੀ ਸੀ | ਬਹੁਤ ਸਾਰੇ ਕਿਸਾਨ ਅਜੇ ਵੀ ਵਪਾਰਕ ਜਾ ਰਿਹਾਇਸ਼ੀ ਪਲਾਟਾਂ ਦੇ ਲਈ ਦਫਤਰਾ ਦੇ ਚੱਕਰ ਲਗਾ ਰਹੇ ਹਨ | ਉਨਾ ਕਿਹਾ ਕਿ ਜਮੀਨ ਪ੍ਰਾਪਤੀ ਦੀ ਨੀਤੀ ਤਹਿਤ ਕਿਸਾਨਾ ਨੂੰ ਚਾਰ ਗੁਣਾ ਕੀਮਤ ਮਿਲਦੀ ਸੀ | ਹੁਣ ਸਰਕਾਰ ਕਿਸਾਨਾ ਨੂੰ ਉਨਾ ਦੀ ਜਮੀਨ ਦੀ ਤਿੰਨ ਗੁਣਾ ਕੀਮਤ ਮਿਲਣ ਦੇ ਗੱਲ ਕਹਿ ਰਹੀ ਹੈ | ਉਨਾ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋ ਤੱਕ ਪੰਜਾਬ ਸਰਕਾਰ ਨਵੀ ਲੈਡ ਪੂਲਿੰਗ ਸਕੀਮ ਨੂੰ ਵਾਪਸ ਨਹੀ ਲੈਦੀ ਉਦੋ ਤੱਕ ਕਿਸਾਨ ਇਸਦੇ ਖਿਲਾਫ ਜੋਰਦਾਰ ਸੰਘਰਸ਼ ਕਰਦੇ ਰਹਿਣਗੇ | ਇਸ ਮੌਕੇ ਤੇ ਕਈ ਕਿਸਾਨ ਆਗੂ ਤੇ ਪਤਵੰਤੇ ਮੌਜੂਦ ਰਹੇ |